dcsimg

ਚਕੋਰ ( Punjabi )

provided by wikipedia emerging languages
 src=
Alectoris chukar

ਚਕੋਰ ਯੂਰੇਸ਼ੀਆਈ ਪਰਬਤੀ ਤਿੱਤਰ ਪਰਵਾਰ ਦੇ ਇੱਕ ਸ਼ਿਕਾਰੀ ਪੰਛੀ ਦਾ ਸਾਹਿਤਕ ਨਾਮ ਹੈ। 'ਚੰਦ ਤੇ ਚਕੋਰ ਦੀ ਪਰੀਤ ਦਾ ਜ਼ਿਕਰ ਗੁਰਬਾਣੀ ਅਤੇ ਲੋਕ-ਬਾਣੀ, ਦੋਵਾਂ ਵਿੱਚ ਵਾਰ-ਵਾਰ ਆਉਂਦਾ ਹੈ।'[2] ਇਸ ਦੀਆਂ ਟੰਗਾਂ ਲਾਲ ਹੁੰਦੀਆਂ ਹਨ। ਇਸ ਦੇ ਬਾਰੇ ਵਿੱਚ ਭਾਰਤ ਦੇ ਕਵੀਆਂ ਨੇ ਇਹ ਕਲਪਨਾ ਕਰ ਰੱਖੀ ਹੈ ਕਿ ਇਹ ਚੰਦਰਮਾ ਨੂੰ ਬੇਪਨਾਹ ਮੁਹੱਬਤ ਕਰਦਾ ਹੈ ਅਤੇ ਸਾਰੀ ਰਾਤ ਉਸਨੂੰ ਹਾਸਲ ਕਰਨ ਲਈ ਉਸ ਵੱਲ ਉੱਡਦਾ ਰਹਿੰਦਾ ਹੈ। ਅਤੇ ਕਾਲੀਆਂ ਰਾਤਾਂ ਵਿੱਚ ਚੰਗਿਆੜਿਆਂ ਨੂੰ ਚੰਦ ਦੇ ਟੁਕੜੇ ਸਮਝਕੇ ਚੁਗਦਾ ਰਹਿੰਦਾ ਹੈ। ਇਹ ਪਾਕਿਸਤਾਨ ਦਾ ਰਾਸ਼ਟਰੀ ਪੰਛੀ ਹੈ। ਇਸ ਜਾਤੀ ਵਿੱਚ 14 ਛੋਟੀਆਂ ਜਾਤੀਆਂ ਹਨ। ਇਹ ਪੰਛੀ ਇਸਰਾਈਲ, ਤੁਰਕਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ, ਭਾਰਤ, ਉੱਤਰੀ ਅਮਰੀਕਾ ਅਤੇ ਨਿਊਜ਼ੀਲੈਂਡ ਦੇ 600 ਤੋਂ 4000 ਮੀਟਰ ਦੀਆਂ ਉਚਾਈਆਂ ਵਾਲੇ ਪਥਰੀਲੇ ਅਤੇ ਰੇਤੀਲੇ ਇਲਾਕਿਆਂ ਵਿੱਚ ਰਹਿੰਦਾ ਹੈ। ਇਹ ਪੰਛੀ ਸਰਦੀਆਂ ਨੂੰ ਨੀਵੀਂਆਂ ਪਹਾੜੀਆਂ ’ਤੇ ਅਤੇ ਗਰਮੀਆਂ ਵਿੱਚ ਠੰਢੇ ਪਹਾੜੀ ਇਲਾਕਿਆਂ ਵਿੱਚ ਚਲੇ ਜਾਂਦੇ ਹਨ। ਇਸਦਾ ਖਾਣਾ ਦਾਣੇ, ਘਾਹ-ਫੂਸ ਦੀਆਂ ਗੁੱਦੇਦਾਰ ਜੜ੍ਹਾਂ ਅਤੇ ਤਣੇ ਅਤੇ ਕਦੇ-ਕਦੇ ਕੀੜੇ-ਮਕੌੜੇ ਵੀ ਹਨ। ਇਸ ਪੰਛੀ ਨੂੰ ਉੱਡਣ ਨਾਲੋਂ ਭੱਜਣਾ ਬਹੁਤਾ ਚੰਗਾ ਲੱਗਦਾ ਹੈ। ਸ਼ਿਕਾਰੀਆਂ ਤੋਂ ਬਚਣ ਲਈ ਰਾਤ ਨੂੰ ਸੌਣ ਲੱਗੇ ਪਿੱਠਾਂ ਚੱਕਰ ਦੇ ਅੰਦਰ ਅਤੇ ਸਿਰ ਬਾਹਰ ਨੂੰ ਰੜੀ ਥਾਂ ਉੱਤੇ ਇੱਕ ਗੋਲ ਚੱਕਰ ਵਿੱਚ ਇੱਕ ਦੂਜੇ ਨਾਲ ਜੁੜ ਕੇ ਬੈਠਦੇ ਹਨ। ਇਨ੍ਹਾਂ ਵਿੱਚੋਂ ਵਾਰੀ-ਵਾਰੀ 4-5 ਪੰਛੀ ਗਰਦਨ ਅਕੜਾ ਚੌਕੰਨੇ ਬੈਠਦੇ ਹਨ ਅਤੇ ਸਾਰੀ ਰਾਤ ਰਾਖੀ ਕਰਦੇੇ ਹਨ।

ਅਕਾਰ

ਇਹ 35 ਸੈਂਟੀਮੀਟਰ ਲੰਬਾ 600 ਤੋਂ 700 ਗ੍ਰਾਮ ਭਾਰਤ ਵਾਲਾ ਗਠੀਲੇ ਤੇ ਨਿੱਗਰ ਜਿਹੇ ਸਰੀਰ ਵਾਲਾ ਪੰਛੀ ਹੈ। ਇਸ ਦਾ ਰੰਗ ਸਲੇਟੀ-ਭੂਸਲੇ ਜਿਹਾ ਅਤੇ ਘਸਮੈਲੇ-ਸਲੇਟੀ ਚਿੱਟੇ ਸਿਰ ਉੱਤੇ ਇੱਕ ਚਾਕਲੇਟੀ-ਕਾਲੀ ਪੱਟੀ ਅੱਖਾਂ ਦੇ ਉੱਪਰੋਂ ਦੀ ਹੁੰਦੀ ਹੋਈ ਚਿੱਟੀ ਠੋੋਡੀ ਦੇ ਹੇਠਾਂ ਛਾਤੀ ਦੇ ਵਿਚਕਾਰ ਕਿਸੇ ਹਾਰ ਵਾਂਗ ਬਣੀ ਹੁੰਦੀ ਹੈ। ਇਸ ਦੀਆਂ ਵੱਖੀਆਂ ਉੱਪਰਲੀਆਂ 7-8 ਚਾਕਲੇਟੀ-ਕਾਲੀਆਂ ਪੱਟੀਆਂ ਬਣਿਆ ਹੁੰਦੀਆਂ ਹਨ। ਖੰਭ ਗੂੜ੍ਹੇ ਸਲੇਟੀ-ਭੂਰੇ ਹੁੰਦੇ ਹਨ ਜਿੰਨਾਂ ਉੱਤੇ ਕੁਝ ਚਿੱਟੀਆਂ ਅਤੇ ਕੁਝ ਭੂਰੀਆਂ ਬਿੰਦੀਆਂ ਜਿਹੀਆਂ ਬਣੀਆਂ ਹੁੰਦੀਆਂ ਹਨ। ਇਸ ਦਾ ਢਿੱਡ ਵਾਲਾ ਪਾਸਾ ਘਸਮੈਲਾ ਚਿੱਟਾ ਹੁੰਦਾ ਹੈ। ਇਸ ਦੀ ਪੂਛ 14 ਖੰਭਾਂ ਨਾਲ ਬਣੀ ਹੁੰਦੀ ਹੈ। ਚਕੋਰਾਂ ਦੀ ਚੁੰਝ ਅਤੇ ਲੱਤਾਂ ਲਾਲ ਹੁੰਦੇ ਹਨ।

ਅਗਲੀ ਪੀੜ੍ਹੀ

ਬਹਾਰ ਦੇ ਮੌਸਮ ਨਰ ਸਵੇਰੇ ਅਤੇ ਸ਼ਾਮ ਨੂੰ ਬਹੁਤ ਰੌਲਾ ਪਾਉਂਦੇ ਹਨ ਅਤੇ ਬਹੁਤ ਲੜਾਕੇ ਹੋ ਜਾਂਦੇ ਹਨ। ਮਾਦਾ ਕਿਸੇ ਚੱਟਾਨ ਹੇਠ ਜਾਂ ਲੁਕਵੀਂ ਰੜੀ ਥਾਂ ਨੂੰ ਖੁਰਚ ਕੇ ਅਤੇ ਪੋਲਾ ਕਰਕੇ ਆਲ੍ਹਣਾ ਬਣਾਉਂਦੀ ਹੈ। ਮਾਦਾ ਗੁਲਾਬੀ ਚੱਟਾਕ ਵਾਲੇ ਚਿੱਟੇ 10-20 ਅੰਡੇ ਦਿੰਦੀ ਹੈ। ਦੋਨੋ 24 ਦਿਨ 'ਚ ਅੰਡੇ ਸੇਕ ਕੇ ਚੂਚੇ ਕੱਢ ਲੈਂਦੇ ਹਨ ਜੋ ਨਿਕਲਦੇ ਸਾਰ ਕੋਈ 6-7 ਘੰਟਿਆਂ ਵਿੱਚ ਹੀ ਦੌੜਨ-ਭੱਜਣ ਲੱਗ ਪੈਂਦੇ ਹਨ ਅਤੇ ਹੋਰ ਤਿੰਨ ਹਫ਼ਤਿਆਂ ਵਿੱਚ ਉੱਡਣ ਯੋਗ ਵੀ ਹੋ ਜਾਂਦੇ ਹਨ।

ਹਵਾਲੇ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਚਕੋਰ: Brief Summary ( Punjabi )

provided by wikipedia emerging languages
 src= Alectoris chukar

ਚਕੋਰ ਯੂਰੇਸ਼ੀਆਈ ਪਰਬਤੀ ਤਿੱਤਰ ਪਰਵਾਰ ਦੇ ਇੱਕ ਸ਼ਿਕਾਰੀ ਪੰਛੀ ਦਾ ਸਾਹਿਤਕ ਨਾਮ ਹੈ। 'ਚੰਦ ਤੇ ਚਕੋਰ ਦੀ ਪਰੀਤ ਦਾ ਜ਼ਿਕਰ ਗੁਰਬਾਣੀ ਅਤੇ ਲੋਕ-ਬਾਣੀ, ਦੋਵਾਂ ਵਿੱਚ ਵਾਰ-ਵਾਰ ਆਉਂਦਾ ਹੈ।' ਇਸ ਦੀਆਂ ਟੰਗਾਂ ਲਾਲ ਹੁੰਦੀਆਂ ਹਨ। ਇਸ ਦੇ ਬਾਰੇ ਵਿੱਚ ਭਾਰਤ ਦੇ ਕਵੀਆਂ ਨੇ ਇਹ ਕਲਪਨਾ ਕਰ ਰੱਖੀ ਹੈ ਕਿ ਇਹ ਚੰਦਰਮਾ ਨੂੰ ਬੇਪਨਾਹ ਮੁਹੱਬਤ ਕਰਦਾ ਹੈ ਅਤੇ ਸਾਰੀ ਰਾਤ ਉਸਨੂੰ ਹਾਸਲ ਕਰਨ ਲਈ ਉਸ ਵੱਲ ਉੱਡਦਾ ਰਹਿੰਦਾ ਹੈ। ਅਤੇ ਕਾਲੀਆਂ ਰਾਤਾਂ ਵਿੱਚ ਚੰਗਿਆੜਿਆਂ ਨੂੰ ਚੰਦ ਦੇ ਟੁਕੜੇ ਸਮਝਕੇ ਚੁਗਦਾ ਰਹਿੰਦਾ ਹੈ। ਇਹ ਪਾਕਿਸਤਾਨ ਦਾ ਰਾਸ਼ਟਰੀ ਪੰਛੀ ਹੈ। ਇਸ ਜਾਤੀ ਵਿੱਚ 14 ਛੋਟੀਆਂ ਜਾਤੀਆਂ ਹਨ। ਇਹ ਪੰਛੀ ਇਸਰਾਈਲ, ਤੁਰਕਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ, ਭਾਰਤ, ਉੱਤਰੀ ਅਮਰੀਕਾ ਅਤੇ ਨਿਊਜ਼ੀਲੈਂਡ ਦੇ 600 ਤੋਂ 4000 ਮੀਟਰ ਦੀਆਂ ਉਚਾਈਆਂ ਵਾਲੇ ਪਥਰੀਲੇ ਅਤੇ ਰੇਤੀਲੇ ਇਲਾਕਿਆਂ ਵਿੱਚ ਰਹਿੰਦਾ ਹੈ। ਇਹ ਪੰਛੀ ਸਰਦੀਆਂ ਨੂੰ ਨੀਵੀਂਆਂ ਪਹਾੜੀਆਂ ’ਤੇ ਅਤੇ ਗਰਮੀਆਂ ਵਿੱਚ ਠੰਢੇ ਪਹਾੜੀ ਇਲਾਕਿਆਂ ਵਿੱਚ ਚਲੇ ਜਾਂਦੇ ਹਨ। ਇਸਦਾ ਖਾਣਾ ਦਾਣੇ, ਘਾਹ-ਫੂਸ ਦੀਆਂ ਗੁੱਦੇਦਾਰ ਜੜ੍ਹਾਂ ਅਤੇ ਤਣੇ ਅਤੇ ਕਦੇ-ਕਦੇ ਕੀੜੇ-ਮਕੌੜੇ ਵੀ ਹਨ। ਇਸ ਪੰਛੀ ਨੂੰ ਉੱਡਣ ਨਾਲੋਂ ਭੱਜਣਾ ਬਹੁਤਾ ਚੰਗਾ ਲੱਗਦਾ ਹੈ। ਸ਼ਿਕਾਰੀਆਂ ਤੋਂ ਬਚਣ ਲਈ ਰਾਤ ਨੂੰ ਸੌਣ ਲੱਗੇ ਪਿੱਠਾਂ ਚੱਕਰ ਦੇ ਅੰਦਰ ਅਤੇ ਸਿਰ ਬਾਹਰ ਨੂੰ ਰੜੀ ਥਾਂ ਉੱਤੇ ਇੱਕ ਗੋਲ ਚੱਕਰ ਵਿੱਚ ਇੱਕ ਦੂਜੇ ਨਾਲ ਜੁੜ ਕੇ ਬੈਠਦੇ ਹਨ। ਇਨ੍ਹਾਂ ਵਿੱਚੋਂ ਵਾਰੀ-ਵਾਰੀ 4-5 ਪੰਛੀ ਗਰਦਨ ਅਕੜਾ ਚੌਕੰਨੇ ਬੈਠਦੇ ਹਨ ਅਤੇ ਸਾਰੀ ਰਾਤ ਰਾਖੀ ਕਰਦੇੇ ਹਨ।

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ