dcsimg

ਸੁਨਿਹਰੀ ਉੱਲੂ ( Punjabi )

provided by wikipedia emerging languages

ਸੁਨਿਹਰੀ ਉੱਲੂ,(en;barn owl) (Tyto alba) ਸੁਨਹਿਰੀ ਉੱਲੂ - ਸੁਨਹਿਰੀ ਉੱਲੂ ਠੰਢੇ ਜਾਂ ਰੇਤਲੇ ਕਿਸੇ ਵੀ ਇਲਾਕੇ ਵਿਚ ਮਿਲ ਜਾਂਦਾ ਹੈ। ਪੀੜ੍ਹੀਨਾਮੇ ਦੇ ਸਬੂਤਾਂ ਦੇ ਅਧਾਰ 'ਤੇ ਸੁਨਹਿਰੀ ਉੱਲੂ ਦੇ ਤਿੰਨ ਮੁੱਢਲੇ ਖੱਲ੍ਹਣੇ ਹਨ। ਇਕ ਯੂਰਪ, ਪੱਛਮੀ ਏਸ਼ੀਆ ਤੇ ਅਫ਼ਰੀਕਾ ਵਿਚ, ਦੁੱਜਾ ਦੱਖਣੀ-ਪੂਰਬੀ ਏਸ਼ੀਆ ਤੇ ਅਸਟ੍ਰੇਲੀਆ ਵਿਚ ਅਤੇ ਤਿੱਜਾ ਉਤੱਰੀ ਅਮਰੀਕਾ ਮਹਾਂਦੀਪ ਦੇ ਦੱਖਣੀ ਹਿੱਸੇ ਤੇ ਦੱਖਣੀ ਅਮਰੀਕਾ ਵਿਚ ਦੇ ਖੱਲ੍ਹਣਿਆਂ ਵਿਚ ਵੰਡਿਆ ਹੋਇਆ ਹੈ।

ਜਾਣ ਪਛਾਣ

ਮਾਹਰਾਂ ਵੱਲੋਂ ਯੂਰਪ, ਪੱਛਮੀ ਏਸ਼ੀਆ ਤੇ ਅਫ਼ਰੀਕਾ ਵਾਲ਼ੇ ਨੂੰ ਪੱਛਮੀ ਸੁਨਹਿਰੀ ਉੱਲੂ, ਅਮਰੀਕਾ ਵਾਲ਼ੇ ਨੂੰ ਅਮਰੀਕਨ ਸੁਨਹਿਰੀ ਉੱਲੂ ਅਤੇ ਪੂਰਬੀ ਏਸ਼ੀਆ ਤੇ ਅਸਟ੍ਰੇਲੀਆ ਵਾਲ਼ੇ ਨੂੰ ਪੂਰਬੀ ਸੁਨਹਿਰੀ ਉੱਲੂ ਦਾ ਨਾਂਅ ਦਿੱਤਾ ਹੋਇਆ ਹੈ। ਕੁਝ ਮਾਹਰਾਂ ਵੱਲੋਂ ਸੁਨਹਿਰੀ ਉੱਲੂ ਨੂੰ ੫ ਖੱਲ੍ਹਣਿਆਂ ਵਿਚ ਵੰਡਿਆ ਗਿਆ ਹੈ ਪਰ ਇਸਨੂੰ ਸਾਬਤ ਕਰਨ ਲਈ ਹਜੇ ਹੋਰ ਖੋਜ ਕਰਨ ਦੀ ਲੋੜ ਹੈ। ਸੁਨਹਿਰੀ ਉੱਲੂ ਦੀਆਂ ੨੮ ਰਕਮਾਂ ਦੇ ਰੰਗ-ਢੰਗ ਤੇ ਅਕਾਰ ਵਿਚ ਥੋੜਾ-ਬਹੁਤਾ ਫ਼ਰਕ ਪਾਇਆ ਜਾਂਦਾ ਹੈ ਪਰ ਫਿਰ ਵੀ ਜ਼ਿਆਦਾਤਰ ਦੀ ਲੰਮਾਈ ੩੩-੩੯ ਸੈਮੀ ਦੇ ਵਿਚਕਾਰ ਅਤੇ ਪਰਾਂ ਦਾ ਫੈਲਾਅ ੮੦-੯੫ ਸੈਮੀ ਜਾਂ ਕਿਸੇ-ਕਿਸੇ ਦਾ ਵੱਧ ਤੋਂ ਵੱਧ ੧੦੫ ਸੈਮੀ ਹੋ ਜਾਂਦਾ ਹੈ। ਇਸ ਨਸਲ ਦਾ ਵਜ਼ਨ ਵੱਖ-ਵੱਖ ਥਾਈਂ ਘੱਟ-ਵੱਧ ਹੁੰਦਾ ਹੈ, ਇਸਦਾ ਔਸਤਨ ਵਜ਼ਨ ੨੨੫ ਤੋਂ ੭੧੦ ਗ੍ਰਾਮ ਤੱਕ ਹੈ। ਲਗਭਗ ਸਾਰੀਆਂ ਰਕਮਾਂ ਦੇ ਸੁਨਹਿਰੀ ਉੱਲੂਆਂ ਦਾ ਮਗਰਲਾ ਹਿੱਸਾ ਸੁਨਹਿਰੀ ਹੁੰਦਾ ਹੈ, ਕਿਸੇ ਦਾ ਥੋੜਾ ਫਿੱਕਾ ਤੇ ਕਿਸੇ ਦਾ ਗਾੜ੍ਹਾ ਪਰ ਗਾੜੀਓਂ ਕੋਈ ਚਿੱਟਾ, ਚਿੱਟੇ 'ਤੇ ਸੁਨਹਿਰੀ ਦਾਗ਼ ਜਾਂ ਫਿੱਕਾ-ਗਾੜ੍ਹਾ ਸੁਨਹਿਰੀ ਹੁੰਦਾ ਹੈ। ਭਾਰਤ ਵਿਚ ਇਹ ਦੱਖਣੀ ਭਾਰਤ ਵਿਚ ਮਿਲਦਾ ਹੈ ਉੱਤਰ ਵੱਲ ਮਸਾਂ ਹੀ ਕਿਤੇ ਹੋਵੇਗਾ।

ਖ਼ੁਰਾਕ

ਸੁਨਹਿਰੀ ਉੱਲੂ ਦੀ ਜ਼ਿਆਦਾਤਰ ਖ਼ੁਰਾਕ ਕੀੜੇ-ਮਕੌੜੇ ਹੁੰਦੇ ਹਨ ਪਰ ਇਹ ਚਮਗਿੱਦੜ, ਕਿਰਲੀਆਂ ਅਤੇ ਡੱਡੂ ਵਗੈਰਾ ਵੀ ਖਾ ਲੈਂਦਾ ਹੈ। ਇਹਦੀ ਸੁਣਨ ਸ਼ਕਤੀ ਬਹੁਤ ਹੀ ਧੱਕੜ ਹੈ ਜੇਸ ਕਾਰਨ ਇਹ ਆਵਦੇ ਸ਼ਿਕਾਰ ਦੀ ਥਾਂ ਉਹਦੀ ਅਵਾਜ਼ ਸੁਣਕੇ ਪਤਾ ਕਰ ਲੈਂਦਾ ਹੈ।

ਪਰਸੂਤ

ਸੁਨਹਿਰੀ ਉੱਲੂ ਦਾ ਪਰਸੂਤ ਦਾ ਕੋਈ ਵੀ ਬੱਝਾ ਵੇਲਾ ਨਹੀਂ ਹੈ। ਇਹ ਸਾਲ ਵਿਚ ਕਿਸੇ ਵੀ ਮੌਸਮ ਵਿਚ ਚੰਗੀ ਜਿਹੀ ਥਾਂ ਵੇਖ ਕੇ ਆਲ੍ਹਣਾ ਬਣਾ ਲੈਂਦੇ ਹਨ। ਇਹ ਆਵਦਾ ਆਲ੍ਹਣਾ ਖੋਖਲੇ ਰੁੱਖ, ਪੁਰਾਣੀ ਇਮਾਰਤ ਜਾਂ ਕਿਸੇ ਚੱਟਾਨ ਦੇ ਮਘੋਰੇ ਵਿਚ ਬਣਾਉਂਦੇ ਹਨ। ਮਾਦਾ ਜ਼ਿਆਦਾਤਰ ਸਾਲ ਵਿਚ ਦੋ ਵੇਰਾਂ ਆਂਡੇ ਦੇਂਦੀ ਹੈ ਅਤੇ ਇੱਕ ਵੇਰਾਂ ੪-੬ ਆਂਡੇ ਦੇਂਦੀ ਹੈ। ੧ ਮਹੀਨਾ ਆਂਡਿਆਂ ਤੇ ਬਹਿਣ ਮਗਰੋਂ ਜਵਾਕ ਆਂਡਿਆਂ ਚੋਂ ਬਾਹਰ ਆਉਂਦੇ ਹਨ। ਨਰ ਉੱਲੂ ਇਸ ਸਮੇਂ ਦੌਰਾਨ ਮਾਦਾ ਅਤੇ ਜਵਾਕਾਂ ਵਾਸਤੇ ਖਾਣ ਨੂੰ ਲੈ ਕੇ ਆਉਂਦਾ ਹੈ। ਕਰੀਬਨ ੧੦ ਹਫ਼ਤਿਆਂ ਦੀ ਉਮਰੇ ਜਵਾਕ ਆਵਦੀ ਜ਼ਿੰਦਗੀ ਦੀ ਪਹਿਲੀ ਉਡਾਰੀ ਲਾਉਂਦੇ ਹਨ। ਜਵਾਕਾਂ ਦੇ ਥੋੜੇ ਵੱਡੇ ਹੋਣ ਤੇ ਮਾਂ-ਪਿਓ ਉਨ੍ਹਾਂ ਨੂੰ ਛੱਡਣ ਨੂੰ ਜ਼ੋਰ ਲਾਉਂਦੇ ਹਨ ਪਰ ਕਰੀਬਨ ੭ ਮਹੀਨਿਆਂ ਸੀਤਰ ਜਵਾਕ ਓਥੇ ਹੀ ਮੁੜ ਕੇ ਆ ਜਾਂਦੇ ਹਨ। ਮਾਦਾ ੧੧ ਮਹੀਨਿਆਂ ਦੀ ਉਮਰੇ ਆਂਡੇ ਦੇਣ ਲਈ ਤਿਆਰ ਹੋ ਜਾਂਦੀ ਹੈ। ਇਹ ਉੱਲੂ ਪਰਸੂਤੀ ਤੋਂ ਬਾਅਦ ਦੇ ਵੇਲੇ ਅੱਡ-ਅੱਡ ਹੋ ਜਾਂਦੇ ਹਨ ਪਰ ਜਦ ਪਰਸੂਤੀ ਦਾ ਵੇਲਾ ਹੁੰਦਾ ਹੈ ਫੇਰ ਆਵਦੇ ਓਸੇ ਟਿਕਾਣੇ 'ਤੇ ਮੁੜ ਆਉਂਦੇ ਹਨ।[2]

ਹਵਾਲੇ

  1. BirdLife International (2012). "Tyto alba". IUCN Red List of Threatened Species. IUCN. 2012: e.T22688504A38682217. Retrieved 2 July 2016. CS1 maint: Uses authors parameter (link)
  2. "Barn Owl".
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਸੁਨਿਹਰੀ ਉੱਲੂ: Brief Summary ( Punjabi )

provided by wikipedia emerging languages

ਸੁਨਿਹਰੀ ਉੱਲੂ,(en;barn owl) (Tyto alba) ਸੁਨਹਿਰੀ ਉੱਲੂ - ਸੁਨਹਿਰੀ ਉੱਲੂ ਠੰਢੇ ਜਾਂ ਰੇਤਲੇ ਕਿਸੇ ਵੀ ਇਲਾਕੇ ਵਿਚ ਮਿਲ ਜਾਂਦਾ ਹੈ। ਪੀੜ੍ਹੀਨਾਮੇ ਦੇ ਸਬੂਤਾਂ ਦੇ ਅਧਾਰ 'ਤੇ ਸੁਨਹਿਰੀ ਉੱਲੂ ਦੇ ਤਿੰਨ ਮੁੱਢਲੇ ਖੱਲ੍ਹਣੇ ਹਨ। ਇਕ ਯੂਰਪ, ਪੱਛਮੀ ਏਸ਼ੀਆ ਤੇ ਅਫ਼ਰੀਕਾ ਵਿਚ, ਦੁੱਜਾ ਦੱਖਣੀ-ਪੂਰਬੀ ਏਸ਼ੀਆ ਤੇ ਅਸਟ੍ਰੇਲੀਆ ਵਿਚ ਅਤੇ ਤਿੱਜਾ ਉਤੱਰੀ ਅਮਰੀਕਾ ਮਹਾਂਦੀਪ ਦੇ ਦੱਖਣੀ ਹਿੱਸੇ ਤੇ ਦੱਖਣੀ ਅਮਰੀਕਾ ਵਿਚ ਦੇ ਖੱਲ੍ਹਣਿਆਂ ਵਿਚ ਵੰਡਿਆ ਹੋਇਆ ਹੈ।

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ